ਵਿਧਾਇਕ ਉੱਗੋਕੇ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤਪਾ ਮੰਡੀ,14 ਸਤੰਬਰ (ਧੀਮਾਨ)- ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵ...
ਵਿਧਾਇਕ ਉੱਗੋਕੇ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਤਪਾ ਮੰਡੀ,14 ਸਤੰਬਰ (ਧੀਮਾਨ)-
ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਨਗਰ ਕੌਂਸਲ ਨਜ਼ਦੀਕੀ ਸਥਿਤ ਆਪਣੇ ਦਫਤਰ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ।ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਥੇ ਨਾਲ ਹੀ ਉਨ੍ਹਾਂ ਦਾ ਨਿਪਟਾਰਾ ਵੀ ਕਰਵਾਇਆ। ਵਿਧਾਇਕ ਉੱਗੋਕੇ ਨੇ ਕਿਹਾ ਕਿ ਸੂਬੇ ਵਿਚ ਮੁੱਖ ਮੰਤਰੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬਿਜਲੀ,ਪਾਣੀ,ਸੀਵਰੇਜ,ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।ਇਸ ਮੌਕੇ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਨਰਾਇਣ ਸਿੰਘ ਪੰਧੇਰ ਅਤੇ ਤੇਜਿੰਦਰ ਸਿੰਘ ਢਿਲਵਾਂ,ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਹੈਰੀ ਧਾਲੀਵਾਲ,ਸੁਰਿੰਦਰ ਸਿੰਘ,ਅਮਨ ਸਿੱਧੂ ਦਰਾਜ਼, ਜਸਵਿੰਦਰ ਚੱਠਾ,ਰਿੰਕਾ ਅਰੋੜਾ,ਬਲਜੀਤ ਬਾਸੀ,ਸਿਕੰਦਰ ਸਿੰਘ,ਡਾ: ਬਾਲ ਚੰਦ ਬਾਂਸਲ,ਕੁਲਵਿੰਦਰ ਚੱਠਾ,ਐਡਵੋਕੇਟ ਗੁਰਪ੍ਰੀਤ ਸਿੰਘ ਚੈਰੀ ਢਿਲਵਾਂ,ਦਵਿੰਦਰ ਮਹਿਰਾ,ਰਵੀ ਮੌੜ,ਗਿਆਨੀ ਦਰਸ਼ਨ ਸਿੰਘ,ਪੰਕਜ ਚੌਹਾਨ,ਕਾਲ਼ਾ ਚੱਠਾ,ਗੁਰਤੇਜ ਧਾਲੀਵਾਲ,ਗਗਨਦੀਪ ਆਦਿ ਸਮੂਹ ਪਾਰਟੀ ਵਰਕਰ ਮੌਜੂਦ ਸਨ।
ਕੈਪਸ਼ਨ:- ਪਾਰਟੀ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ:-
COMMENTS