ਮਾਮਲਾ:- ਗਲੀ 'ਚ ਖੜੇ ਸੀਵਰੇਜ ਦੇ ਗੰਦੇ ਪਾਣੀ ਦਾ ਤਪਾ ਮੰਡੀ,18 ਸਤੰਬਰ (ਕੁਲਤਾਰ ਧੀਮਾਨ) ਨਗਰ ਕੌਂਸਲ ਤਪਾ ਜੋ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ ਦੀ ਮਾੜੀ ਕਾਰਗੁਜ...
ਮਾਮਲਾ:- ਗਲੀ 'ਚ ਖੜੇ ਸੀਵਰੇਜ ਦੇ ਗੰਦੇ ਪਾਣੀ ਦਾ
ਤਪਾ ਮੰਡੀ,18 ਸਤੰਬਰ (ਕੁਲਤਾਰ ਧੀਮਾਨ)
ਨਗਰ ਕੌਂਸਲ ਤਪਾ ਜੋ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਮਾਡਲ ਟਾਊਨ ਨਿਵਾਸੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਗਲੀ 'ਚ ਖੜੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜਿਸ ਵੱਲ ਨਗਰ ਕੌਂਸਲ ਦੇ ਸਬੰਧਤ ਕਰਮਚਾਰੀਆਂ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਇਸ ਸਬੰਧੀ ਮਾਡਲ ਟਾਊਨ ਵਾਸੀਆਂ ਦਾ ਕਹਿਣਾ ਹੈ ਕਿ ਗਊਸ਼ਾਲਾ ਰੋਡ ਤੇ ਮਾਡਲ ਟਾਊਨ ਦੀ ਨਜ਼ਦੀਕੀ ਗਲੀ ਵਿਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋ ਹੋ ਕੇ ਨਿਕਲ ਰਿਹਾ ਹੈ ਸਬੰਧੀ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਸੀ, ਪ੍ਰੰਤੂ ਫਿਰ ਵੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਬਲਕਿ ਅੱਜ ਸਵੇਰ ਸਮੇਂ ਹੋਈ ਥੋੜੀ ਜਿਹੀ ਬਰਸਾਤ ਕਾਰਨ ਪੂਰੀ ਗਲੀ ਗੰਦੇ ਪਾਣੀ ਨਾਲ ਭਰ ਗਈ,ਜਿਸ ਵਿਚੋਂ ਭੈੜੀ ਬਦਬੂ ਮਾਰ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਦਸਾ ਵੀ ਵੱਧ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਵਿਚ ਪ੍ਰਧਾਨ ਨਾ ਬਣਨ ਕਰਕੇ ਕੋਈ ਵੀ ਰਾਜਾ ਬਾਬੂ ਨਹੀਂ ਹੈ,ਜਿਸ ਕਾਰਨ ਕੌਂਸਲ 'ਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਕੁਰਸੀਆਂ ਤੱਕ ਸਿਮਟ ਕੇ ਰਹਿ ਗਏ ਹਨ,ਜੋ ਸ਼ਹਿਰ ਵਾਸੀਆਂ ਦੀ ਗੱਲ ਸੁਣਨਾ ਮੁਨਾਸਿਫ ਹੀ ਨਹੀਂ ਸਮਝਦੇ, ਜਿਨ੍ਹਾਂ ਦੀ ਅਣਗਿਹਲੀ ਦਾ ਖਮਿਆਜ਼ਾ ਮਾਡਲ ਟਾਊਨ ਨਿਵਾਸੀ ਪਾਣੀ ਵਿਚੋਂ ਲੰਘ ਕੇ ਭੋਗ ਰਹੇ ਹਨ। ਸ਼ਹਿਰ 'ਚ ਸਫਾਈ ਵਿਵਸਥਾ ਪੂਰੀ ਤਰਾਂ ਬਿਗੜ ਕੇ ਰਹਿ ਗਈ ਹੈ।ਇਸ ਮੌਕੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਅਤੇ ਨਾਲ ਹੀ ਗੈਰ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ।10:29 AM

COMMENTS